ਮਹਾਭਾਰਤ ਦੀ ਜੰਗ ਹੋਈ ਸੀ ਜਾਂ ਇਹ ਵੀ ਪਾਕਿਸਤਾਨ ਚ ਮਾਰੇ 300 ਅੱਤਵਾਦੀਆਂ ਵਾਂਗ ਬਾਹਮਣਾਂ ਦੀ ਗੱਪ ਹੀ ਆ

ਮਹਾਭਾਰਤ ਦੀ ਜੰਗ ਹੋਈ ਸੀ ਜਾਂ ਇਹ ਵੀ ਪਾਕਿਸਤਾਨ ਚ ਮਾਰੇ 300 ਅੱਤਵਾਦੀਆਂ ਵਾਂਗ ਬਾਹਮਣਾਂ ਦੀ ਗੱਪ ਹੀ ਆ ਕਿਉਂਕਿ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਇਤਿਹਾਸਕਾਰਾਂ ਮੁਤਾਬਕ ਜਦੋਂ ਕੁਰੂਕਸ਼ੇਤਰ ਦੀ ਖੁਦਾਈ ਕੀਤੀ ਗਈ ਸੀ ਤਾਂ ਮਹਾਭਾਰਤ ਦੀ ਜੰਗ ਦਾ ਇੱਕ ਵੀ ਸਬੂਤ ਨਹੀਂ ਲੱਭਾ ਠੀਕ ਓਸੇ ਤਰ੍ਹਾਂ ਜਿਵੇਂ ਪਾਕਿਸਤਾਨ ਚ ਭਾਰਤ ਵੱਲੋਂ ਮਾਰੇ 300 ਅੱਤਵਾਦੀਆਂ ਦੀਆਂ ਲਾਸ਼ਾਂ ਨਹੀਂ ਲੱਭੀਆਂ.
ਬਾਹਮਣਾਂ ਵੱਲੋਂ ਕਿਹਾ ਜਾਂਦਾ ਆ ਕਿ ਮਹਾਭਾਰਤ ਦੇ ਜੰਗ ਚ 18 ਅਕਸ਼ੋਹੀਣੀ ਸੈਨਾ ਸੀ. ਗਣਿਤ ਦੇ ਵਿਦਵਾਨਾਂ ਅਨੁਸਾਰ ਇੱਕ ਅਕਸ਼ੋਹੀਣੀ ਸੈਨਾ ਚ ਰੱਥ, ਹਾਥੀ, ਘੋੜੇ ਅਤੇ ਪੈਦਲ ਫੌਜੀਆਂ ਦੀ ਗਿਣਤੀ ਇਸ ਤਰ੍ਹਾਂ ਸੀ.
ਰੱਥ = 21,870
ਹਾਥੀ = 21, 870
ਘੋੜੇ 65, 610
ਪੈਦਲ = 1, 09, 350
ਇਹਨਾਂ ਨੂੰ 18 ਨਾਲ ਗੁਣਾਂ ਕੀਤਿਆਂ ਗਿਣਤੀ ਬਣਦੀ ਆ
ਰੱਥ = 3,93,660
ਹਾਥੀ = 3, 93, 660
ਘੋੜੇ  = 11, 80, 980
ਪੈਦਲ = 19, 68, 300
ਘੋੜੇ ਉੱਤੇ ਇੱਕ ਸਿਪਾਹੀ ਬੈਠਾ ਹੋਊ ਤੇ ਹਾਥੀ ਉੱਤੇ ਘੱਟੋ ਘੱਟ ਦੋ ਬੰਦੇ ਜਰੂਰ ਬੈਠੇ ਹੋਣਗੇ ਇੱਕ ਮਹਾਵਤ ਤੇ ਦੂਜਾ ਲੜਨ ਵਾਲਾ. ਏਸੇ ਤਰ੍ਹਾਂ ਰੱਥ ਤੇ ਦੋ ਬੰਦੇ ਅਤੇ ਚਾਰ ਘੋੜੇ ਰਹੇ ਹੋਣਗੇ. ਇਸ ਹਿਸਾਬ ਨਾਲ ਮਹਾਭਾਰਤ ਚ ਕੁੱਲ ਬੰਦਿਆਂ ਦੀ ਗਿਣਤੀ 46,81,920 ਅਤੇ ਘੋੜਿਆਂ ਦੀ ਰੱਥ ਨਾਲ ਜੋਇਆ ਸਮੇਤ 27,15,620 ਬਣਦੀ ਆ ----- ਏਡੀ ਵੱਡੀ ਗਿਣਤੀ ਦੇ ਸਿਪਾਹੀਆਂ ਦੇ ਇਕੱਠ ਨੂੰ ਜੇ ਬੰਦੇ ਉੱਤੇ ਬੰਦਾ ਵੀ ਖੜ੍ਹਾ ਕਰ ਦਿੱਤਾ ਜਾਵੇ ਤਾਂ ਕੁਰੂਕਸ਼ੇਤਰ ਦਾ ਮੈਦਾਨ ਹੀ ਨਹੀਂ ਬਲਕਿ ਉਸ ਵਰਗੇ ਘੱਟੋ ਘੱਟ 10 ਜਿਲਿਆਂ ਦੀ ਜ਼ਮੀਨ ਵੀ ਘੱਟ ਪੈ ਸਕਦੀ ਆ.ਜੇ ਜੰਗ 18 ਦਿਨ ਚੱਲਿਆ ਸੀ ਫੇਰ ਮਰਨ ਵਾਲੇ ਸਿਪਾਹੀਆਂ ਨੂੰ ਸਾੜਿਆ ਵੀ ਜਾਂਦਾ ਰਿਹਾ ਹੋਊਗਾ, ਹਰ ਰੋਜ਼ ਮਰਨ ਵਾਲੇ 1,96,830 ਮੁਰਦਿਆਂ ਨੂੰ ਸਾੜਣ ਲਈ ਕਿੰਨੀ ਲੱਕੜ ਚਾਹੀਦੀ ਸੀ ਤੇ ਕਿੰਨੀ ਜ਼ਮੀਨ ਦੀ ਲੋੜ ਪੈਂਦੀ ਹੋਵੇਗੀ??? ----- ਇੱਕ ਅਕਸ਼ਹੋਣੀ ਫੌਜ਼ ਚ ਘੱਟ ਤੋਂ ਘੱਟ ਦੋ ਲੱਖ ਸਿਪਾਹੀ ਤਾਂ ਮਰਦੇ ਹੀ ਹੋਣਗੇ???? ਏਨੀ ਲੱਕੜ ਢੋਣ ਲਈ ਹਰ ਰੋਜ਼ ਕਿੰਨੇ ਮਜ਼ਦੂਰ ਲਗਾਏ ਗਏ ਅਤੇ ਕਿੰਨੀ ਦੂਰ ਤੱਕ ਜੰਗਲ ਸਾਫ਼ ਹੋ ਗਏ ਹੋਣਗੇ????  ਜਾਨਵਰਾਂ ਤੇ ਏਨੀ ਵੱਡੀ ਗਿਣਤੀ ਦੇ ਸਿਪਾਹੀਆਂ ਦੇ ਖਾਣ ਪੀਣ ਦਾ ਕੀ ਪ੍ਰਬੰਧ ਸੀ??? ਹਾਥੀ ਘੋੜਿਆਂ ਲਈ ਏਨੀ ਮਾਤਰਾ ਚ ਚਾਰਾ ਕਿਥੋਂ ਆਉਂਦਾ ਸੀ??? ਏਨਾਂ ਪ੍ਰਸ਼ਨਾਂ ਦਾ ਸ਼ਾਇਦ ਹੀ ਕਿਸੇ ਕੋਲ ਜੁਆਬ ਹੋਵੇ ਕਿਉਂਕਿ ਓਦੋਂ ਬਾਹਮਣਾਂ ਨੇ ਗੱਪ ਘੜਣ ਲੱਗਿਆ ਸੋਚਿਆਂ ਹੀ ਨਹੀਂ ਹੋਣਾ ਕਿ ਅੱਗੇ ਜਾ ਕੇ ਲੋਕ ਪੜ੍ਹ ਲਿੱਖ ਜਾਣਗੇ ਤੇ ਸਵਾਲ ਕਰਨਗੇ।
ਪਹਿਲਾਂ ਇਸ ਗ੍ਰੰਥ ਦਾ ਨਾਮ 'ਜੈ ਇਤਿਹਾਸ' ਸੀ ਇਸਦੇ ਸਲੋਕਾਂ ਦੀ ਗਿਣਤੀ 6,000 ਸੀ ਬਾਅਦ ਚ ਇਹੋ ਗ੍ਰੰਥ 24,000 ਸਲੋਕਾਂ ਨਾਲ 'ਭਾਰਤ' ਅਖਵਾਇਆ ਤੇ ਹੁਣ ਇਹਦੇ ਸਲੋਕਾਂ ਦੀ ਗਿਣਤੀ ਵਧਦੀ ਵਧਦੀ ਲਗਭਗ ਇੱਕ ਲੱਖ ਹੋ ਚੁੱਕੀ ਆ. ਪੰਡਤ ਸਲੋਕ ਇਵੇਂ ਲਿਖਦੇ ਜਾ ਰਹੇ ਆ ਜਿਵੇਂ ਓਨਾਂ ਨੂੰ ਹਾਲੇ ਵੀ ਮਹਾਭਾਰਤ ਦਾ ਜੰਗ ਹੁੰਦਾ ਦਿਸ ਰਿਹਾ ਹੋਵੇ.ਇੱਕ ਸਵਾਲ ਹੋਰ ਆ ਜੇ ਮਹਾਭਾਰਤ ਦਾ ਜੰਗ ਹੋਇਆ ਹੀ ਨਹੀਂ ਸੀ ਫੇਰ ਕ੍ਰਿਸ਼ਨ ਨੇ ਗੀਤਾ ਕਿੱਥੇ ਉਚਾਰੀ ਸੀ????

ਰਾਜਵੀਰ ਸਿੰਘ

Post a Comment

0 Comments